ਜਿਨ੍ਹਾਂ ਨੇ ਅੱਜ ਸੌਣਾ ਸੀ, ਉਹ ਅੱਖੀਆਂ ਅੱਜ ਫ਼ਿਰ ਰੋਈਆਂ ਨੇ
ਜੋ ਕਾਬਲ ਸੀ ਵਫ਼ਾਵਾਂ ਦੇ, ਅੱਜ ਬੇਵਫ਼ਾਈਆਂ ਹੋਈਆਂ ਨੇ

ਵਿੱਚ ਨਰਕ ਦੇ ਰਹਿੰਦਿਆਂ ਨੂੰ ਤੇਰੇ ਸਾਹਾਂ ਦੀ ਨਾ ਲੋੜ ਵੇ
ਦਿਲ ਤਾਂ ਹਾਲੇ ਬੱਚਾ ਸੀ, ਪਿਆਰ ਵੀ ਥੋੜ੍ਹਾ ਕੱਚਾ ਸੀ
ਜੇ ਤੂੰ ਸੱਜਣਾ ਸੱਚਾ ਸੀ, ਕਿਉਂ ਮੁੜਿਆ ਨਾ ਮੇਰੇ ਕੋਲ ਵੇ?

ਕੋਈ ਇੰਜ ਕਿਵੇਂ ਛੱਡ ਸਕਦਾ ਆਪਣਾ ਹੀ ਪਰਛਾਵਾਂ?
ਤੂੰ ਓਹੀ ਜੋ ਮੇਰੇ ਲਈ ਕਦੀ ਮੰਗਦਾ ਸੀ ਦੁਆਵਾਂ
ਕੋਈ ਇੰਜ ਕਿਵੇਂ ਛੱਡ ਸਕਦਾ ਆਪਣਾ ਹੀ ਪਰਛਾਵਾਂ?
ਤੂੰ ਓਹੀ ਜੋ ਮੇਰੇ ਲਈ ਕਦੀ ਮੰਗਦਾ ਸੀ ਦੁਆਵਾਂ
Maahir, ਕਾਹਦਾ ਤੂੰ ਸ਼ਾਇਰ
ਵੇ ਬਣਿਆ ਤੂੰ ਸ਼ਾਇਰ ਅੱਖਰ ਪੁੱਠੇ-ਸਿੱਧੇ ਜੋੜ ਕੇ
ਦਿਲ ਤਾਂ ਹਾਲੇ ਬੱਚਾ ਸੀ, ਪਿਆਰ ਵੀ ਥੋੜ੍ਹਾ ਕੱਚਾ ਸੀ
ਜੇ ਤੂੰ ਸੱਜਣਾ ਸੱਚਾ ਸੀ, ਕਿਉਂ ਮੁੜਿਆ ਨਾ ਮੇਰੇ ਕੋਲ ਵੇ?
ਦਿਲ ਤਾਂ ਹਾਲੇ ਬੱਚਾ ਸੀ, ਪਿਆਰ ਵੀ ਥੋੜ੍ਹਾ ਕੱਚਾ ਸੀ
ਜੇ ਤੂੰ ਸੱਜਣਾ ਸੱਚਾ ਸੀ, ਕਿਉਂ ਮੁੜਿਆ ਨਾ ਮੇਰੇ ਕੋਲ ਵੇ?
ਤੈਨੂੰ ਮਿਲੇ ਕੋਈ ਤੇਰੇ ਵਰਗਾ, ਜੋ ਤੈਨੂੰ ਹੀ ਨਾ ਚਾਹਵੇ
ਤੈਨੂੰ ਦਿਲ ਦੇ ਨਾ ਕਰੀਬ ਕਰੇ, ਚਾਹੇ ਰੋਜ਼ ਉਹ ਗਲ ਨਾਲ ਲਾਵੇ

ਮੇਰੇ ਵਾਂਗੂ ਹੋ ਚੂਰ ਵੇ
ਹਾਏ, ਜਦ ਦਿਲ ਤੇਰਾ ਚੂਰ ਵੇ
ਕੁਝ ਬਚਣਾ ਨਹੀਂ ਬਿਨ ਰੋਣ ਦੇ
ਦਿਲ ਤਾਂ ਹਾਲੇ ਬੱਚਾ ਸੀ, ਪਿਆਰ ਵੀ ਥੋੜ੍ਹਾ ਕੱਚਾ ਸੀ
ਜੇ ਤੂੰ ਸੱਜਣਾ ਸੱਚਾ ਸੀ, ਕਿਉਂ ਮੁੜਿਆ ਨਾ ਮੇਰੇ ਕੋਲ ਵੇ?
ਦਿਲ ਤਾਂ ਹਾਲੇ ਬੱਚਾ ਸੀ, ਪਿਆਰ ਵੀ ਥੋੜ੍ਹਾ ਕੱਚਾ ਸੀ
ਜੇ ਤੂੰ ਸੱਜਣਾ ਸੱਚਾ ਸੀ, ਕਿਉਂ ਮੁੜਿਆ ਨਾ ਮੇਰੇ ਕੋਲ ਵੇ?
Поcмотреть все песни артиста
Sanatçının diğer albümleri