Harnoor - Chan Vekhya şarkı sözleri
Sanatçı:
Harnoor
albüm: Chan Vekhya
Yeah Proof
ਹਾਸੇ ਮੇਰੇ ਵੇਖ ਬੁੱਲ੍ਹਾਂ ਉੱਤੋਂ ਕਿਰਦੇ
ਥੋਡੀ ਥੱਲੋਂ ਹੋ ਕੇ ਚੁੰਨੀ ਆਉਂਦੀ ਸਿਰ 'ਤੇ
ਹਰ ਗੁਸਤਾਖੀ ਤੇਰੀ ਮਾਫ਼ ਕਰ ਦਊਂ
ਚੁੰਨੀ ਨਾਲ ਗਿਲੇ ਸਾਰੇ ਸਾਫ਼ ਕਰ ਦਊਂ
ਬਿਨਾ ਗੱਲੋਂ ਸੂਟ ਜੇ ਸਿਵਾ ਲੈ, ਸੋਹਣਿਆ
ਵਾਲਾਂ ਨੂੰ ਵੀ ਵੱਲ ਜੇ ਪਵਾ ਲੈ, ਸੋਹਣਿਆ
ਤੇਰੇ ਨਾਲ ਮਰਨਾ ਜਿਓਣਾ ਲਗਦੈ
ਹਾਏ (ਹਾਏ, ਹਾਏ, ਹਾਏ)
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
ਚੰਨ ਵੇਖਿਆ
ਭਰਦੀ ਹੁੰਗਾਰਾ, ਮੇਰਾ ਮਾਨ ਰੱਖ ਲਈਂ
ਮੁੰਦਰੀ ਫ਼ੜਾ ਜਾਈਂ, ਭਾਵੇਂ ਜਾਨ ਰੱਖ ਲਈਂ
ਸਾਲਾਂ ਤਕ ਓਹਦਾ ਨਾ ਸਵਾਦ ਮੁੱਕਣਾ
ਨੀਵੀਂ ਪਾ ਕੇ ਨਜ਼ਰਾਂ ਨੂੰ ਤਾਂ ਨੂੰ ਝੁਕਣਾ
ਜੰਨਤ ਦੇ ਵਰਗੇ ਟਿਕਾਣੇ, ਸੋਹਣਿਆ
ਮੋਢੇ ਤੇਰੇ ਬਣ ਗਏ ਸਿਰਹਾਣੇ, ਸੋਹਣਿਆ
ਸੱਚ ਆਖਾਂ ਮੈਨੂੰ ਤੂੰ ਰੁਵਾਉਣਾ ਲਗਦੈ
ਹਾਏ (ਹਾਏ, ਹਾਏ, ਹਾਏ)
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
ਚੰਨ ਵੇਖਿਆ
ਚੰਨ ਵੇਖਿਆ
ਫਿੱਕੇ ਨਾ ਪਸੰਦ ਆਉਨ, ਪਾਵਾਂ ਗੂੜ੍ਹੀਆਂ
ਖੱਬੇ ਗੁੱਟ ਵਿੱਚ ਜੱਟਾ ੧੨ ਚੂੜੀਆਂ
ਚਾਂਦੀ ਦੀਆਂ ਝਾਂਜਰਾਂ ਵਿਖਾਵਾਂ ਜਾਣ ਕੇ
ਟੁਰੀ ਆਉਂਦੀ, ਅੱਡੀਆਂ ਹਿਲਾਵਾਂ ਜਾਣ ਕੇ
ਗੀਤਾਂ ਵਿੱਚ ਜਿਹੜਾ ਮੈਨੂੰ ਖ਼ਾਸ ਲਿਖਦੈ
ਕਦੇ-ਕਦੇ Gifty romance ਲਿਖਦੈ
ਚੈਨ ਮੇਰਾ ਇਹਨੇ ਹੀ ਚੁਰਾਉਣਾ ਲਗਦੈ
ਚੁਰਾਉਣਾ ਲਗਦੈ
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
(ਐਨੀ ਕੋਲ਼ੋਂ ਪਹਿਲੀ ਵਾਰੀ...)
ਕਰਦੀ ਉਡੀਕ, ਤੇਰਾ ਰਾਹ ਮੈਂ ਵੇਖਦੀ
ਉਂਗਲ ਦਵਾਲੇ ਚੁੰਨੀ ਨੂੰ ਲਪੇਟਦੀ
ਬੈਠਾ ਏ clip ਜ਼ੁਲਫ਼ਾਂ 'ਤੇ ਚੜ੍ਹ ਕੇ
ਅੜੀ ਨਾਲ ਜਿਹੜਾ ਮੈਂ ਲਿਆ ਸੀ ਅੜ ਕੇ
ਸੋਹਣੇ-ਸੋਹਣੇ ਜੱਟਾ, ਮੇਰੀ ਸੰਗ ਵਰਗੇ
ਜਿੰਨੇ ਦਿਨ ਚੜ੍ਹੇ ਤੇਰੇ ਰੰਗ ਵਰਗੇ
ਨੀਂਦਾਂ ਵਿੱਚ ਮੈਨੂੰ ਤੂੰ ਸਤਾਉਣਾ ਲਗਦੈ
ਹਾਏ (ਹਾਏ, ਹਾਏ, ਹਾਏ)
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
ਔਖਾ ਉਂਜ ਬੜਾ ਹੀ ਮਨਾਉਣਾ ਲਗਦੈ
ਗੁੱਸੇ ਵਿੱਚ ਜੱਟਾ ਹੋਰ ਸੋਹਣਾ ਲਗਦੈ
ਇੱਕੋ ਟੱਕ ਨਜ਼ਰਾਂ ਨੂੰ ਬੰਨ੍ਹ ਵੇਖਿਆ
ਐਨੀ ਕੋਲ਼ੋਂ ਪਹਿਲੀ ਵਾਰੀ ਚੰਨ ਵੇਖਿਆ
ਚੰਨ ਵੇਖਿਆ
Поcмотреть все песни артиста
Sanatçının diğer albümleri