ਗੱਭਰੂ ਦੀ ਮੰਗ ਬਣ ਗਈ ਐ
ਅੰਬਰਾਂ ਦਾ ਚੰਦ ਬਣ ਗਈ ਐ
ਖੌਰੇ ਤੂੰ ਕੀ ਕਰ ਗਈ ਐ ਕਾਰਾ?
ਗੱਭਰੂ ਬਚਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
ਪੁੱਛਦਾ ਫਿਰਦਾ ਮੋਰਾਂ ਤੋਂ ਰੰਗਾਂ ਦੇ ਨਾਮਾਂ ਨੂੰ
ਨਿਤ ਉਠ ਕੇ ਪਹਿਲੇ ਪਹਿਰ ਨੂੰ
ਹੋ, ਤੱਕਦਾ ਤੇਰੇ ਰਾਹਵਾਂ ਨੂੰ
ਸੰਗਦੇ ਨੇ ਰੱਖਿਆ ਫੁੱਲ ਗੁਲਾਬੀ
ਪਰ ਤੂੰ ਚੱਕਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
♪
ਓ, ਕੈਸੀ ਲਿਸ਼ਕੋਰ ਤੇਰੀ
ਨਿਤ ਪਲਕਾਂ 'ਤੇ ਖਿੜਦੀ ਐ
ਤੇਰੇ ਜਿਹੀ ਹੀਰ ਸਲੇਟੀ ਨੀ
ਕਰਮਾਂ ਨਾਲ ਮਿਲਦੀ ਐ
ਉਹ ਤਾਂ ਬਸ ਜਪਦਾ ਤੇਰੇ ਨਾਮ ਨੂੰ
ਰੱਬ ਨੂੰ ਜਪਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
♪
ਬੂਟਾ ਇਸ਼ਕੇ ਦਾ, ਅੜੀਏ
ਸੁੱਕ ਕੇ ਟੁੱਟ ਜਾਵੇ ਨਾ
ਸਾਂਭੀ Nirvair Pannu ਨੂੰ
ਨੀ ਵੇਖੀ ਮੁੱਕ ਜਾਵੇ ਨਾ
ਜਦ ਦੀ ਤੂੰ ਜੱਚ ਗਈ ਐ, ਮੁਟਿਆਰੇ
ਹੋਰ ਕੋਈ ਜੱਚਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ
ਓ, ਮੁੰਡਾ ਤੱਕਦਾ ਰਿਹਾ, ਰਕਾਨੇ
ਪਰ ਤੂੰ ਤੱਕਿਆ ਹੀ ਨਹੀਂ (Deep Royce track)
♪
ਗੱਭਰੂ ਦੀ ਮੰਗ ਬਣ ਗਈ ਐ
ਗੱਭਰੂ ਦੀ ਮੰਗ ਬਣ ਗਈ ਐ
Поcмотреть все песни артиста
Sanatçının diğer albümleri