Nirvair Pannu - Sifat şarkı sözleri
Sanatçı:
Nirvair Pannu
albüm: Sifat
Mercy!
ਹੋ ਚੱਲ ਛੱਡ ਗੱਲਾਂ, ਹੁਣ ਮਿਲਦੇ ਆਂ
ਫ਼ਿਰ ਫੁੱਲਾਂ ਵਾਂਗੂੰ ਖਿਲਦੇ ਆਂ
ਚੱਲ ਗਿਣੀਏਂ ਤਾਰੇ ਬਹਿਕੇ ਨੀ
ਕਰ ਸਿਫ਼ਤ ਮੇਰਾ ਨਾਂ ਲੈਕੇ ਨੀ
ਕਿਓਂ ਲੰਘ ਜਾਂਨੀ ਐਂ ਖੈਹਕੇ ਨੀ?
ਮੈਂਨੂੰ ਇਸ਼ਕ ਦੀਆਂ ਮਹਿਕਾਂ ਛਿੜੀਆਂ
ਤੇਰਾ ਨਾਮ ਗਾਉਣ ਕੋਇਲਾਂ-ਚਿੜੀਆਂ
ਓਹਨਾਂ ਦੱਸਿਆ ਤੇਰੀ ਲਿਸ਼ਕ ਲਈ
ਮੈਂ ਕੀ ਆਖਾਂ ਤੇਰੀ ਸਿਫ਼ਤ ਲਈ?
ਹੱਥ ਫੜ੍ਹ ਲੈ ਨੀ ਮੁੱਕ ਜਾਵਾਂ ਨਾ
ਮੈਂ ਰੁੱਖ ਵਾਂਗੂੰ ਸੁੱਕ ਜਾਵਾਂ ਨਾ
ਆ, ਆਜਾ, ਆਜਾ, ਆਜਾ ਨੀ
ਇੱਕ ਵਾਰੀ ਫੇਰਾ ਪਾ ਜਾ ਨੀ
(ਇੱਕ ਵਾਰੀ ਫੇਰਾ ਪਾ ਜਾ ਨੀ)
ਹੋ, ਕੋਈ ਮੰਗ ਮੰਗੀਏ, ਬੜੀਏ ਚੰਗੀਏ
ਤੈਨੂੰ ਗਲ ਨਾਲ਼ ਲਾਵਾਂ ਰੱਬ ਰੰਗੀਏ
ਡੋਰਾਂ ਗੰਢੀਏ ਆਜਾ ਰਲ਼ ਕੇ ਨੀ
ਬਹਿ ਕੋਲ਼ ਮੇਰੇ ਹੱਥ ਫੜ੍ਹ ਕੇ ਨੀ
ਮੈਨੂੰ ਪਿਆਰ ਦੀ ਗੱਲ ਸਖਾ ਦੇ ਨੀ
ਕੋਈ ਗੀਤ ਮੇਰਾ ਤੂੰ ਗਾ ਦੇ ਨੀ
ਮੇਰੇ ਅੱਖਰਾਂ ਦੀ ਤਕਦੀਰ ਬਣੀਂ
ਤੇਰੀ-ਮੇਰੀ ਤਸਵੀਰ ਬਣੀਂ
ਮੁਟਿਆਰੇ ਨੀ, ਮੁਟਿਆਰੇ ਨੀ
ਮੈਂ ਜਾਵਾਂ ਤੈਥੋਂ ਵਾਰੇ ਨੀ
(ਮੁਟਿਆਰੇ ਨੀ, ਮੁਟਿਆਰੇ ਨੀ)
(ਮੈਂ ਜਾਵਾਂ ਤੈਥੋਂ ਵਾਰੇ ਨੀ)
(ਤੈਥੋਂ ਵਾਰੇ ਨੀ, ਤੈਥੋਂ ਵਾਰੇ ਨੀ)
ਹੋ, ਕੋਈ ਏਦਾਂ ਦੀ ਗੱਲ-ਬਾਤ ਹੋਵੇ
ਸਾਡੀ ਕਲ੍ਹਿਆਂ ਦੀ ਮੁਲਾਕ਼ਾਤ ਹੋਵੇ
ਮਿੱਠੀ-ਮਿੱਠੀ ਬਰਸਾਤ ਹੋਵੇ
ਸੁਰਗਾਂ ਦੀ ਛਾਂ ਵਿੱਚ ਖੋ ਜਾਵਾਂ
ਬੱਸ ਤੇਰਾ ਹੀ ਮੈਂ ਹੋ ਜਾਵਾਂ
ਮਸਾਂ ਖਿੜਿਆ ਵਾਂ ਮੁਰਝਾਕੇ ਨੀ
ਪੁੱਛ ਹਾਲ ਮੇਰਾ ਗਲ ਲਾ ਕੇ ਨੀ
ਸੋਚਾਂ ਨੂੰ ਸੱਚ ਹੁਣ ਕਰ ਪਰੀਏ
ਕੱਖਾਂ ਨੂੰ ਲੱਖ ਹੁਣ ਕਰ ਪਰੀਏ
ਤੇਰੇ ਇਸ਼ਕ ਤੋਂ ਸਿੱਖਿਆ ਹਾਣ ਦੀਏ
ਮੈਂ ਜੋ ਵੀ ਲਿਖਿਆ ਹਾਣ ਦੀਏ
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ
ਬੱਸ ਤੇਰਾ ਆ "ਨਿਰਵੈਰ" ਕੁੜੇ
ਬੱਸ ਤੇਰਾ ਆ "ਨਿਰਵੈਰ" ਕੁੜੇ
(ਬੱਸ ਤੇਰਾ ਆ "ਨਿਰਵੈਰ" ਕੁੜੇ)
Поcмотреть все песни артиста
Sanatçının diğer albümleri