Kishore Kumar Hits

Nirvair Pannu - Ishq şarkı sözleri

Sanatçı: Nirvair Pannu

albüm: Ishq


ਨੀ ਤੈਨੂੰ ਕੀਤਾ ਪਿਆਰ ਆ ਅੜੀਏ ਨੀ
ਉੰਝ ਵੱਸਦੀ ਦੁਨੀਆਂ ਬਹੁਤ ਕੁੜੇ
ਨੀ ਮੈਂ ਹੱਸਣਾ ਤੇਰੇ ਹਾਸਿਆਂ ਤੇ
ਉੰਝ ਹੱਸਦੀ ਦੁਨੀਆਂ ਬਹੁਤ ਕੁੜੇ
ਹੋ, ਫ਼ੁੱਲ ਖਿਲ ਜਾਵੇ, ਤੂੰ ਮਿਲ਼ ਜਾਵੇਂ
ਹੁਣ ਕਿੰਨੀਆਂ ਘੜੀਆਂ ਲੰਘੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੈਨੂੰ ਕੋਲ਼ ਬਿਠਾ ਕੇ ਭੁੱਲ ਜਾਨਾਂ
ਨੀ ਮੈਂ ਆਪਣੇ-ਆਪ ਸਵਾਲਾਂ ਨੂੰ
ਮੇਰੀ ਰੂਹ ਨੂੰ ਸੁੱਚੜਾ ਕਰ ਦੇਂਵੇਂ
ਕੀ ਆਖਾਂ ਤੇਰੇ ਖ਼ਿਆਲਾਂ ਨੂੰ!
ਨੀ ਮੈਂ ਕੋਸ਼ਿਸ਼ ਕਰਦਾ ਲਿਖਣੇ ਦੀ
ਤੇਰੇ ਲਈ ਕਲਮਾਂ ਚੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਓਸ ਰੱਬ ਸੱਚੇ ਤੋਂ ਹੀਰੇ ਨੀ
ਸੁਣਿਆ ਕੋਈ ਖ਼ਾਲੀ ਮੁੜਿਆ ਨਹੀਂ
ਜੋ ਜੁੜਿਆ ਏ ਓਹ ਟੁੱਟਿਆ ਨਹੀਂ
ਜੋ ਟੁੱਟਿਆ ਏ ਓਹ ਜੁੜਿਆ ਨਹੀਂ
(ਜੁੜਿਆ ਨਹੀਂ)
ਨੀ ਸਾਨੂੰ ਬਾਬੇ ਆਪ ਮਿਲਾਇਆ ਏ
ਓਹਦੇ ਨਾਲ਼ ਤਾਂ ਰਜ਼ਾਮੰਦੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੂੰ ਕੋਲ਼ ਹੋਵੇਂ, ਚਿੱਤ ਖਿੜਦਾ ਏ
ਭਾਵੇਂ ਦੋ ਪਲ ਲਈ ਆਇਆ ਕਰ
ਕਿੰਝ ਹੱਸਣਾ ਏ, ਕਿੰਝ ਵੱਸਣਾ ਏ
ਰੱਬ ਰੰਗੀਏ ਨੀ ਸਮਝਾਇਆ ਕਰ
ਮੇਰਾ ਨਾਂ ਲੈ ਕੇ ਕੁੱਝ ਆਖਿਆ ਤੂੰ
ਤੇਰੇ ਤੋਂ ਕੋਇਲਾਂ ਸੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਹੋ, ਤੇਰੇ ਪਿੰਡ ਦਾ ਰੇਤਾ ਖੰਡ ਬਣਿਆ
ਤੂੰ ਰੱਬ ਬਣ ਗਈ ਮੁਟਿਆਰੇ ਨੀ
ਤੇਰੇ ਰਾਹਾਂ ਵਿੱਚ ਫ਼ੁੱਲ ਕਿਰਦੇ ਨੇ
ਮੈਂ ਚੁੱਕ ਕੇ ਗਲ਼ ਨਾਲ਼ ਲਾ ਲਏ ਨੀ
ਨੀ Nirvair Pannu ਨੂੰ ਗਲ਼ ਲਾ ਲੈ
ਕਰ ਰਹਿਮ ਹਵਾਂਵਾਂ ਠੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਅੰਬਰਾਂ ਵਿੱਚ ਤੇਰਾ ਮੁੱਖ ਵੇਖਾਂ
ਧਰਤੀ ਤੇ ਤੇਰੀਆਂ ਪੈੜਾਂ ਨੀ
ਚੱਲ ਨਦੀ ਕਿਨਾਰੇ ਬਹਿ ਜਾਈਏ
ਤੇਰਾ ਨਾਂ ਲੈਂਦਿਆਂ ਲਹਿਰਾਂ ਨੀ
ਤੇਰੀ ਖ਼ੁਸ਼ਬੂ ਆ ਗਈ 'ਵਾ ਬਣ ਕੇ
ਮੇਰੇ ਕੋਲ਼ ਹਵਾਵਾਂ ਲੰਘੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਓਦੋਂ ਜਦ ਮੇਰਾ ਨਾਂ ਲੈ ਕੇ
ਮੈਨੂੰ ਪਹਿਲੀ ਵਾਰ ਬੁਲਾਇਆ ਤੂੰ
ਮੇਰੇ ਅੱਖਰਾਂ ਨੂੰ, ਜੋ ਤੇਰੇ ਨੇ
ਓਦੋਂ ਪਹਿਲੀ ਵਾਰ ਸਲਾਹਿਆ ਤੂੰ
ਟੁੱਟ ਜਾਵਣ ਨਾ, ਡਰ ਲੱਗਦਾ ਜੋ
ਇਸ਼ਕੇ ਦਿਆਂ ਡੋਰਾਂ ਗੰਢੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਤੇਰੇ ਹੱਥਾਂ ਦੇ ਵਿੱਚ ਮੁੱਕ ਜਾਂਵਾਂ
ਮੈਨੂੰ ਹੋਰ ਨਾ ਆਸ-ਉਮੀਦਾਂ ਨੀ
ਸਾਡੇ ਵਿਹੜੇ ਦੀ ਤੂੰ ਛਾਂ ਬਣ ਜੇਂ
ਆਹੀ ਤਾਂ ਮੇਰੀਆਂ ਰੀਝਾਂ ਨੀ
ਬੱਸ ਸਿਰ ਕੱਜ ਲਈਂ ਮੂਹਰੇ ਬਾਪੂ ਦੇ
ਤੈਨੂੰ ਹੋਰ ਨਾ ਕੋਈ ਪਾਬੰਦੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ
ਕਿੱਸਾ ਹੀਰ ਦਾ ਨਵਾਂ ਬਣਾਈਏ ਜੀ
ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਹੋ
ਤੇ ਜੀਭ ਸੋਹਣੀ ਦੇ ਨਾਲ਼ ਸੁਣਾਈਏ ਜੀ
ਨਾਲ਼ ਅਜਬ ਬਹਾਰ ਦੇ ਸ਼ੇਹਰ ਕਹਿਕੇ
ਹੋ, ਰਾਂਝੇ-ਹੀਰ ਦਾ ਮੇਲ ਕਰਾਈਏ ਜੀ
ਹੋ, ਯਾਰਾਂ ਨਾਲ਼ ਬਹਿ ਕੇ ਵਿੱਚ ਮਜਲਸਾਂ ਦੇ
ਹੋ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ
ਇਸ਼ਕੇ ਵਿੱਚ ਧੋਖੇ-ਧੜੀਆਂ ਨੇ
ਮੈਂ ਪੜ੍ਹਿਆ ਰਾਂਝੇ-ਹੀਰਾਂ ਚੋਂ
ਤੂੰ ਦੂਰ ਨਾ ਹੋ ਜਈਂ ਡਰ ਲੱਗਦਾ
ਮਸਾਂ ਪਾਇਆ ਮੈਂ ਤਕਦੀਰਾਂ ਚੋਂ
ਕਈ ਵਾਰੀ ਲੜਿਆ ਰੱਬ ਨਾਲ਼ ਮੈਂ
ਕਈ ਵਾਰੀ ਹੋਈਆਂ ਸੰਧੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਤੂੰ ਹੱਥ ਫ਼ੜ ਲਿਆ ਏ ਪਰੀਏ ਨੀ
ਸੁਰਗਾਂ ਤੋਂ ਦੱਸ ਕੀ ਲੈਣਾ ਮੈਂ!
ਤੇਰੇ ਤੋਂ ਸਿੱਖਦਾ ਹਾਣ ਦੀਏ
ਤੈਨੂੰ ਦੱਸ ਹੋਰ ਕੀ ਕਹਿਣਾ ਮੈਂ!
ਤੂੰ ਜਾਨ ਮੇਰੀ ਸਭ ਜਾਣ ਦੀਏ
ਤੂੰ ਹੀ ਤਾਂ ਅਕਲਾਂ ਵੰਡੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ
ਉੱਠ ਪਹਿਲੇ ਪਹਿਰ ਨੂੰ ਹਾਣ ਦੀਏ
ਤੇਰੇ ਲਈ ਖੁਸ਼ੀਆਂ ਮੰਗੀਆਂ ਨੇ, ਹੋ

Поcмотреть все песни артиста

Sanatçının diğer albümleri

Benzer Sanatçılar