ਪਤਾ ਮੈਨੂੰ, ਤੂੰ ਮਿਲਣਾ ਨਹੀਂ
ਮੈਂ ਫ਼ੇਰ ਵੀ ਪਾਗਲ ਆਂ
ਤੂੰ ਜਿਵੇਂ ਰੱਖੇਂਗਾ ਰਹਿ ਲੂੰਗੀ
ਹਰ ਘੜੀ 'ਚ ਸ਼ਾਮਿਲ ਆਂ
ਮੇਰਾ ਵਿਸ਼ਵਾਸ ਤੋੜਦਾ ਏ
ਵਿਸ਼ਵਾਸ ਤੋੜਦਾ ਏ
ਤੇਰੇ 'ਤੇ ਹਰ ਵਾਰ ਜੋ ਕਰਦੀ ਆਂ
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਖੋਣਾ ਨਹੀਂ ਚਾਹੁੰਦੀ
ਤੈਨੂੰ ਪਿਆਰ ਜੋ ਕਰਦੀ ਆਂ
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਛੱਡ ਨਹੀਂ ਸਕਦੀ
ਤੈਨੂੰ ਪਿਆਰ ਜੋ ਕਰਦੀ ਆਂ
♪
ਜਾਣਦਾ ਐ ਤੂੰ ਵੀ ਮੇਰੀ ਕਮਜ਼ੋਰੀ ਵੇ
ਤਾਂਹੀਓਂ ਮੇਰਾ ਦਿਲ ਤੋੜਦਾ ਏ (ਦਿਲ ਤੋੜਦਾ ਏ)
ਜਾਣਦਾ ਐ ਤੂੰ ਵੀ ਮੇਰੀ ਕਮਜ਼ੋਰੀ ਵੇ
ਤਾਂਹੀਓਂ ਮੇਰਾ ਦਿਲ ਤੋੜਦਾ ਏ
ਜਿਵੇਂ ਕਹਿੰਦੈ ਓਵੇਂ ਕਰਦੀ ਆਂ
ਫ਼ਿਰ ਵੀ ਮੇਰੀ ਹਰ ਗੱਲ ਮੋੜਦਾ ਏ
ਓ, ਮੈਥੋਂ ਦੂਰ ਕੋਈ ਨਾ ਲੈ ਜਾਵੇ
ਇਸ ਗੱਲ ਤੋਂ ਡਰਦੀ ਆਂ
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਖੋਣਾ ਨਹੀਂ ਚਾਹੁੰਦੀ
ਤੈਨੂੰ ਪਿਆਰ ਜੋ ਕਰਦੀ ਆਂ
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਛੱਡ ਨਹੀਂ ਸਕਦੀ
ਤੈਨੂੰ ਪਿਆਰ ਜੋ ਕਰਦੀ ਆਂ
♪
ਜਿੱਥੇ ਮਰਜ਼ੀ ਜਾ ਕੇ ਵੇਖ ਲੈ
ਜਿੰਨਾਂ ਮੈਂ ਕੀਤਾ, ਉਹ ਪਿਆਰ ਨਹੀਂ ਮਿਲਣਾ
ਜਿੱਥੇ ਮਰਜ਼ੀ ਜਾ ਕੇ ਵੇਖ ਲੈ
ਜਿੰਨਾਂ ਮੈਂ ਕੀਤਾ, ਉਹ ਪਿਆਰ ਨਹੀਂ ਮਿਲਣਾ
ਜਿਹੜਾ ਹੱਕ ਤੈਨੂੰ ਮੈਂ ਦੇ ਦਿੱਤਾ
ਸੱਜਣਾ, ਤੈਨੂੰ ਕਿਸੇ ਹੋਰ ਤੋਂ ਨਹੀਂ ਮਿਲਣਾ
Kuldeep, ਵਾਪਸ ਮੁੜ ਆ
ਮੈਂ ਮਿੰਨਤਾਂ ਕਰਦੀ ਆਂ
♪
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਖੋਣਾ ਨਹੀਂ ਚਾਹੁੰਦੀ
ਤੈਨੂੰ ਪਿਆਰ ਜੋ ਕਰਦੀ ਆਂ
ਦਿਲ ਕਰੇ ਤਾਂ ਗੱਲ ਕਰਦੈ
ਦਿਲ ਕਰੇ ਤਾਂ ਕਰਦਾ ਨਹੀਂ
ਤੈਨੂੰ ਛੱਡ ਨਹੀਂ ਸਕਦੀ
ਤੈਨੂੰ ਪਿਆਰ ਜੋ ਕਰਦੀ ਆਂ
Поcмотреть все песни артиста
Sanatçının diğer albümleri