Desi Crew, Desi Crew
(Desi Crew, Desi Crew)
ਕੁੜਤੇ ਆ ਬੋਚਕੀਆਂ ਦੇ, ਧੌੜੀ ਦੇ ਜੋੜੇ ਆ
ਸਿੱਧ-ਪੱਧਰੇ ਬੰਦੇ ਆਂ ਜੀ, ਵਲ਼-ਛਲ਼ ਜੇ ਥੋੜ੍ਹੇ ਆ
ਮੂੰਹਾਂ ਦੇ ਉੱਤੇ ਭਾਵੇਂ ਨੱਚਦਾ literature ਨੀ
ਹੁੰਦੀ ਜੋ ਕਹੀ ਉਕੜੂ ਜੱਟਾਂ ਦਾ nature ਨੀ
ਭਾਵੇਂ ਸਾਨੂੰ ਦਿਲ 'ਤੇ ਲਿਖ ਲੈ, ਭਾਵੇਂ ਦੇ ਮੇਟ, ਕੁੜੇ
ਖੁੱਲ੍ਹਣੇ ਨਈਂ ਬੂਬਨਿਆਂ ਦੀ ਲੱਟ ਵਰਗੇ ਭੇਤ, ਕੁੜੇ
ਰੱਖਦਾ ਨਈਂ ਚੇਤੇ ਕੋਈ ਬੋਲਾਂ ਤੋਂ ਭੰਮਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
♪
ਸਾਡਾ ਕੀ ਕਰ ਲੈਣਾ ਦੱਸ ਤੰਗੀਆਂ 'ਤੇ ਰੋਕਾਂ ਨੇ?
ਪਿੰਡਾਂ ਦੇ ਮੁੰਡੇ ਕਾਹਦੇ, ਬਰਛੇ ਦੀਆਂ ਨੋਕਾਂ ਨੇ
ਅੰਬਰਾਂ 'ਤੇ ਚੜ੍ਹ ਗਈ, ਤੱਕ ਲੈ ਚਾਨਣ ਦੀ ਟਿੱਕੀ ਨੀ
ਤੱਪੜਾਂ 'ਤੇ ਬੈਠਣ ਵਾਲ਼ੇ ਪੜ੍ਹ ਗਏ ਆਂ ਇੱਕੀਵੀਂ
ਬੱਦਲ਼ ਕੋਈ ਚਿਤਕਬਰਾ ਜਿਉਂ ਟਿੱਬਿਆਂ 'ਤੇ ਵਰ ਜਾਂਦੈ
ਹਾਏ, ਤੇਰਾ ਇਸ਼ਕ ਸੋਹਣਿਆ ਜਿਉਂਦਿਆਂ ਵਿੱਚ ਕਰ ਜਾਂਦੈ
ਕਿੱਦਾਂ ਕੋਈ ਵੱਖਰਾ ਕਰ ਦਊ ਰੂਹਾਂ ਵਿੱਚ ਰਮਿਆਂ ਨੂੰ?
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
♪
ਹੁੰਦੇ ਜੋ ਸਮੇ ਪੁਰਾਣੇ, ਸੌਖੀ ਜਿੰਦਗਾਨੀ ਆ
ਗਰਦਨ ਤੋਂ ਵੱਧ ਕੇ ਰੱਖੀ ਸੱਜਣਾ ਦੀ ਗਾਨੀ ਆ
ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ੍ਹ ਲੈਨੇ ਆਂ
ਵੱਟਾਂ ਨੂੰ ਘੜਦੇ-ਘੜਦੇ ਕਿਸਮਤ ਘੜ ਲੈਨੇ ਆਂ
ਫਿਕਰਾਂ ਨੂੰ ਹੂੰਝ ਕੇ ਸੱਚੀਂ ਲਾ ਦਈਏ ਪਾਸੇ ਨੀ
ਡੁੱਲ੍ਹੇ ਹੋਏ ਬੇਰਾਂ ਵਾਂਗੂ ਚੁਗ ਲਈਏ ਹਾਸੇ ਨੀ
ਦਿਸਦਾ ਰੱਬ ਨੇੜੇ ਇੰਨਾ ਦੇਹਾਂ ਦਿਆਂ ਲੰਮਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
♪
ਕਈ ਹੁੰਦੇ ਵਾਹਣ ਬਰਾਨੀ ਸੁੰਨੇ ਜੇ ਰਾਹ, ਬੀਬਾ
ਜੋਗੀ ਦੀ ਬਗਲੀ ਵਰਗੀ ਕਰਦੇ ਆਂ ਚਾਹ, ਬੀਬਾ
ਰਲ਼-ਮਿਲ਼ ਕੇ ਘੁੱਟਾਂ-ਬਾਟੀ ਸਾਰੇ ਪੀ ਲੈਨੇ ਆਂ
ਸੂਲ਼ੀ ਦੀ ਛਾਲ਼ ਜ਼ਿੰਦਗੀ ਹੱਸ ਕੇ ਜੀ ਲੈਨੇ ਆਂ
ਆਜਾ ਦੱਸ ਦਈਏ ਤੈਨੂੰ, ਪੁੱਛਦੀ ਕੀ ਬੀਨਾਂ ਨੂੰ?
ਸਾਡੇ ਨੇ ਪੈਰ ਜਾਣਦੇ ਸੱਪਾਂ ਦਿਆਂ ਦੀਨਾਂ ਨੂੰ
ਵਿਰਲੇ ਪਰਛਾਵੇਂ ਜੰਡ ਦੇ ਦੱਸਦੇ ਆ ਸਮਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
♪
ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਵਿਆਂ ਨੂੰ
Поcмотреть все песни артиста
Sanatçının diğer albümleri