Desi Crew, Desi Crew
Desi Crew, Desi Crew
ਪਿਆਰ ਵਿੱਚ ਇਹੋ ਗੱਲਾਂ ਨਾ ਹੁੰਦੀਆਂ, ਕੁੜੇ
ਨਿੱਤ ਜੋ ਵਟਾਉਂਦੀ ਛੱਲੇ-ਮੁੰਦੀਆਂ, ਕੁੜੇ
ਸੀ ਐਨੇ ਨਜਦੀਕ ਹੋਈ ਰੂਹ ਵੀ ਤਸਦੀਕ
ਮੇਰੇ ਸਾਹਾਂ ਵਿੱਚੋਂ ਵਾਸ਼ਨਾ ਵੀ ਤੇਰੀ ਆਉਂਦੀ ਸੀ
ਬਦਲੇ ਨੇ ਤੌਰ, ਹੁਣ ਭੁੱਲ ਗਏ ਨੇ ਪੌਰ
ਕਦੇ ਮਹਿੰਦੀ ਨਾ' ਤਲ਼ੀ 'ਤੇ ਮੇਰਾ ਨਾਂ ਪਾਉਂਦੀ ਸੀ
ਤੇਰੀ ਬੇਵਫ਼ਾਈ ਉੱਤੇ ਜੋੜਦਾ ਕਵਿੱਤ
ਮੁੰਡਾ ਜੱਟਾਂ ਦਾ ਨੀ ਵੇਖ ਕਲਾਕਾਰ ਹੋ ਗਿਐ
(ਜੱਟਾਂ ਦਾ ਨੀ ਵੇਖ ਕਲਾਕਾਰ ਹੋ ਗਿਐ)
ਹੋ, ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
♪
ਕੀਤੇ ਦੱਸ ਕੌਲ਼ ਦਾ ਨੀ, ਮੇਰੇ ਦਿੱਤੇ shawl ਦਾ ਨੀ
ਨਿੱਘ ਨੀ ਤੂੰ ਹੋਰਾਂ ਨਾਲ਼ ਮਾਣਦੀ ਫ਼ਿਰੇ
ਦਿਨ ਐਤਵਾਰ ਦਾ ਨੀ, ਪਰਦਾ ਪਿਆਰ ਦਾ ਨੀ
ਕੀਹਦੀ ਅਕਲ ਦੇ ਉੱਤੇ ਤਾਣਦੀ ਫ਼ਿਰੇ?
ਸੁਰਖੀ ਦਾ ਰੰਗ ਫ਼ਿੱਕਾ, ਟੁੱਟੀ ਹੋਈ ਵੰਗ
ਸਾਰਾ ਮਸਲਾ ਹੀ ਸਾਡੇ ਵੱਸੋਂ ਬਾਹਰ ਹੋ ਗਿਐ
(ਮਸਲਾ ਹੀ ਸਾਡੇ ਵੱਸੋਂ ਬਾਹਰ ਹੋ ਗਿਐ)
ਹੋ, ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
ਤੋੜ ਗਈ ਲੱਗੀਆਂ, ਮਾਰੀਆਂ ਠੱਗੀਆਂ
ਨਾਲ਼ ਤੂੰ ਯਾਰਾਂ ਦੇ
ਇਹ ਗੱਲ ਦਿਲੋਂ ਕੱਢ ਦੇ, ਵਹਿਮ ਕੁੜੇ ਛੱਡ ਦੇ
ਪਿੱਛੇ ਗੇੜੇ ਮਾਰਾਂਗੇ
ਓ, ਹੱਥਾਂ ਵਿੱਚ ਪਾਇਆ ਸਾਡੇ ਹੱਥ ਚੇਤੇ ਆਊਗਾ
ਕੀਤਾ ਸੀ romance, ਫਟਾਫਟ ਚੇਤੇ ਆਊਗਾ
Notepad ਉੱਤੇ ਗੱਲ ਕਰ ਲੈ ਤੂੰ note ਨੀ
ਅੱਖਾਂ ਬੰਦ ਕਰੇਗੀ ਤਾਂ ਜੱਟ ਚੇਤੇ ਆਊਗਾ
ਅੱਖਾਂ ਬੰਦ ਕਰੇਗੀ ਤਾਂ ਜੱਟ ਚੇਤੇ ਆਊਗਾ
♪
ਖੌਰੇ ਕੀਹਦੀ ਬੁੱਕਲ਼ 'ਚ ਜਾ ਕੇ ਖੁੱਲ੍ਹ ਗਈਆਂ ਨੇ?
ਜ਼ੁਲਫ਼ਾਂ ਜੋ ਮੇਰੇ ਕੋਲ਼ੋਂ ਗੁੰਦੀਆਂ ਸੀ ਤੇ
ਮੁੰਡਾ ਸੀ ਸ਼ਰੀਫ਼, ਤਾਂਹੀ ਹੁੰਦੀ ਤਕਲੀਫ਼
ਪਰ ਤੇਰੇ ਦਿੱਤੇ ਧੋਖੇ ਨਾਲ਼ ਮਰਦਾ ਨਹੀਂ ਮੈਂ
ਕੀਹਦੇ ਲੇਖ ਲਗਦੀ ਐ ਰਾਤ ਮੇਰੇ ਹਿੱਸੇ ਦੀ?
ਦੱਸੀ ਕੌਣ ਬੁੱਝਦਾ ਐ ਬਾਤ ਮੇਰੇ ਹਿੱਸੇ ਦੀ
ਪਤਲੇ ਜਿਹੇ ਲੱਕ ਦਾ ਨੀ, ਟੂਣੇਹਾਰੀ ਅੱਖ ਦਾ ਨੀ
ਫ਼ੂਲ ਵਾਲ਼ਾ Dhillon ਵੀ ਸ਼ਿਕਾਰ ਹੋ ਗਿਐ
(ਫ਼ੂਲ ਵਾਲ਼ਾ Dhillon ਵੀ ਸ਼ਿਕਾਰ ਹੋ ਗਿਐ)
ਹੋ, ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
ਐਨਾ ਹੌਲ਼ਾ ਕੁੜੇ ਕਾਹਤੋਂ ਪਿਆਰ ਹੋ ਗਿਐ?
ਸਾਡੀ ਦਿੱਤੀ ਵੰਗ ਦਾ ਵੀ ਹੁਣ ਭਾਰ ਹੋ ਗਿਐ
Поcмотреть все песни артиста
Sanatçının diğer albümleri