ਹਾਏ ਵੇ, ਸੋਹਣਿਆ (ਹਾਏ ਵੇ, ਸੋਹਣਿਆ)
ਹਾਏ ਵੇ, ਸੋਹਣਿਆ (ਹਾਏ ਵੇ, ਸੋਹਣਿਆ)
ਖਿੜੀਆਂ ਸੀ ਧੁੱਪਾਂ, ਸੰਨ ੧੪ ਦਾ ਸਿਆਲ਼ ਸੀ
ਉੱਠਦਿਆਂ-ਬਹਿੰਦਿਆਂ ਨੂੰ ਤੇਰਾ ਹੀ ਖਿਆਲ ਸੀ
(ਤੇਰਾ ਹੀ ਖਿਆਲ ਸੀ)
ਓਦੋਂ ਅਸਮਾਨ ਥੋੜ੍ਹਾ ਨੀਵਾਂ-ਨੀਵਾਂ ਲਗਦਾ ਸੀ
ਉਹ ਵੀ ਤਾਂ ਤੇਰਾ ਹੱਥ ਫੜੇ ਦਾ ਕਮਾਲ਼ ਸੀ
ਹੁਣ ਲੱਭੇ ਨਾ ਜਹਾਜਾਂ ਵਿੱਚੋਂ ਨੀ
ਤੇਰੇ ਪਿਆਰ ਦਾ ਹੁਲਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
♪
ਮਿਲਣਾ-ਮਿਲਾਉਣਾ ਕਿੱਥੇ ਗਾਨੀਆਂ 'ਤੇ ਖੜ੍ਹੇ ਸੀ
ਸਾਡੇ ਵਿਹੜੇ ਇਸ਼ਕ ਨਿਸ਼ਾਨੀਆਂ 'ਤੇ ਖੜ੍ਹੇ ਸੀ
ਖੌਰੇ ਤੂੰ ਵੀ ਉਹ ਖ਼ਤ ਰੱਖੇ ਹੋਣੇ ਸਾਂਭ ਕੇ
ਬੈਠ ਕੇ ਮੈਂ ਜਿਹੜੇ ਤੇਰੀ ਹਾਜਰੀ 'ਚ ਪੜ੍ਹੇ ਸੀ
ਉਂਜ ਦੁਨੀਆ ਬਥੇਰੀ ਵੱਸਦੀ
ਇੱਕ ਤੇਰਾ ਨੀ ਸਹਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
ਹਾਏ ਵੇ, ਸੋਹਣਿਆ
ਮੈਨੂੰ ਸੁਣਦੀਆਂ ਰਹਿੰਦੀਆਂ ਨੇ ਗੱਲਾਂ ਵੇ
ਕਹਿੰਦੇ ਹਵਾ ਵਿੱਚ ਰਹਿੰਦੀਆਂ ਨੇ
ਕਦੋਂ-ਕਿੱਥੇ ਮਿਲੇ ਸੀ ਤਾਰੀਕਾਂ ਤਾਈਂ ਯਾਦ ਨੇ
ਵੇ ਮੈਨੂੰ ਤੇਰੇ ਹੱਥਾਂ ਦੀਆਂ ਲੀਕਾਂ ਤਾਈਂ ਯਾਦ ਨੇ
ਤੇਰੇ ਦਿੱਤੇ ਖ਼ਤਾਂ ਵਿੱਚੋਂ ਉੱਡਣ ਭੰਬੀਰੀਆਂ
ਨੀ ਅੱਜ ਵੀ ਨੇ ਯਾਦ ਮੈਨੂੰ ਥੋਡੀਆਂ ਸਕੀਰੀਆਂ
ਅੱਜ ਵੀ ਨੇ ਹੀਰਿਆਂ ਦੇ ਹਾਰ ਨਾਲ਼ੋਂ ਕੀਮਤੀ
ਮੇਲੇ 'ਚੋਂ ਖਰੀਦੀਆਂ ਸੀ ਜਿਹੜੀਆਂ ਜੰਜੀਰੀਆਂ
(ਜਿਹੜੀਆਂ ਜੰਜੀਰੀਆਂ)
ਹੁਣ ਪਿਆਰ ਬੜੇ ਮਹਿੰਗੇ ਹੋ ਗਏ
ਔਖਾ ਚੱਲਦਾ ਗੁਜਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
ਭਾਵੇਂ ਫਿਰਦਾ ਵਿਲਾਇਤ ਘੁੰਮਦਾ
ਸੀ ਤੇਰੀ ਗਲ਼ੀ ਦਾ ਨਜਾਰਾ ਵੱਖਰਾ
Поcмотреть все песни артиста
Sanatçının diğer albümleri