Desi Crew!
ਗਲ ਨਾਲ਼ ਲਾ ਕੇ ਵੇ ਤੂੰ ਹਾਲ਼ ਪੁੱਛ ਲਈਂ
ਜਿੰਨੇ ਤੇਰੇ ਦਿਲ 'ਚ ਸਵਾਲ ਪੁੱਛ ਲਈਂ
ਕਿੰਨੀ ਵਾਰੀ ਸੁਪਨੇ 'ਚ ਆਇਆ-ਗਿਆ ਤੂੰ?
ਕਿੰਨੇ ਤੇਰੇ ਆਉਂਦੇ ਆ ਖ਼ਿਆਲ ਪੁੱਛ ਲਈਂ
ਮੁੱਲ ਅੱਲ੍ਹੜ ਦੀ wait ਦਾ ਤੂੰ ਪਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਹਿੱਕ ਨਾਲ਼ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਘੁੱਟ ਕੇ ਤੂੰ ਗਲ ਨਾਲ਼ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
♪
ਪਿੱਛੇ-ਪਿੱਛੇ ਆਉਂਦੇ ਭੌਰੇ ਬੰਨ-ਬੰਨ ਉਡਾਰ ਵੇ
ਤਿੱਤਲੀ ਨੂੰ ਉਂਝ ਜੱਟਾ ਤੇਰੇ ਨਾਲ਼ ਪਿਆਰ ਵੇ
ਹੂਟਾ ਦੇ-ਦੇ ਮੈਨੂੰ ਵੇ ਤੂੰ ਇਸ਼ਕੇ ਦੀ ਪੀਂਘ ਦਾ
ਲਹਿੰਗਾ ਹੀ ਉ ਭਾਰਾ ਉਂਝ ਫੁੱਲਾਂ ਜਿਹੀ ਨਾਰ ਵੇ
ਮੈਂ ਵੀ ਲੈਣਾ ਜੱਟਾ ਥੋੜ੍ਹਾ ਸ਼ਰਮਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਹਿੱਕ ਨਾਲ਼ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਘੁੱਟ ਕੇ ਤੂੰ ਗਲ ਨਾਲ਼ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
♪
ਸਬਰਾਂ ਦੀ ਪੰਡ ਦੇਣੀ ਸਿਰ ਤੋਂ ਮੈਂ ਸਿੱਟ ਵੇ
ਬਾਹਾਂ ਤੇਰੀਆਂ 'ਚ ਹੋਣਾ ਚੌਹਣੀ ਆਂ ਮੈਂ fit ਵੇ
ਵੇਖ ਤੈਨੂੰ ਕਾਲਜੇ 'ਚ ਏਦਾਂ ਠੰਡ ਪੈਂਦੀ ਐ
ਜੇਠ ਦੇ ਮਹੀਨੇ ਜਿਵੇਂ ਕਣੀਆਂ ਦੀ ਛਿੱਟ ਵੇ
ਛੇਤੀ ਆ ਜਾ ਵੇ ਨਾ ਹੋਰ ਤੜਫ਼ਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਹਿੱਕ ਨਾਲ਼ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਘੁੱਟ ਕੇ ਤੂੰ ਗਲ ਨਾਲ਼ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
♪
ਦੂਰੀਆਂ ਵਾਲੇ ਮੈਂ ਜੱਟਾ ਭੰਨ ਦਿੱਤੇ ਜੰਗਲੇ
ਤੇਰੇ ਨਾਲ਼ ਪੂਰਨੇ ਆ ਜੱਟਾ ਖ਼ਾਬ ਰੰਗਲੇ
ਜਾਨੇ ਅੰਗਰੇਜ਼ ਤੈਥੋਂ ਲਾਵਾਂ ਹੀ ਤਾਂ ਮੰਗਦੀ
ਮੈਂ ਕਿਹੜਾ ਮੰਗ ਲਏ ਆ ਨਹਿਰੋਂ ਪਾਰ ਬੰਗਲੇ!
ਯੱਬ ਕੱਲੇ-ਕੱਲੇ ਰਹਿਣ ਦਾ ਮਕਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਹਿੱਕ ਨਾਲ਼ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
ਪਹਿਲਾਂ ਘੁੱਟ ਕੇ ਤੂੰ ਗਲ ਨਾਲ਼ ਲਾ
ਵੇ ਬਾਕੀ ਗੱਲਾਂ ਬਾਅਦ 'ਚ ਕਰੀਂ
Поcмотреть все песни артиста
Sanatçının diğer albümleri