Kishore Kumar Hits

Gurnam Bhullar - Wakh Ho Jana - LoFi şarkı sözleri

Sanatçı: Gurnam Bhullar

albüm: Wakh Ho Jana (LoFi)


ਇਹਨਾਂ ਨੈਣਾਂ ਨੂੰ ਹੁਣ ਆਦਤ ਪੈ ਗਈ ਐ
ਤੈਨੂੰ ਨਿੱਤ ਤੱਕਣੇ ਦੀ (ਤੈਨੂੰ ਨਿੱਤ ਤੱਕਣੇ ਦੀ)
ਤੇਰੇ ਨਾਲ਼-ਨਾਲ਼ ਰਹਿ ਕੇ, ਤੇਰੇ ਕੋਲ਼-ਕੋਲ਼ ਬਹਿ ਕੇ
ਤੇਰੀ ਖ਼ਬਰ ਜਿਹੀ ਰੱਖਣੇ ਦੀ (ਤੇਰੀ ਖ਼ਬਰ ਜਿਹੀ ਰੱਖਣੇ ਦੀ)
ਕੁਛ ਸਾਲਾਂ ਬਾਅਦ, ਯਾਰਾ, ਜੇ ਆਵੇ ਯਾਦ, ਯਾਰਾ
ਅੱਖਾਂ ਤਾਂ ਭਰ ਲਈਂ ਵੇ
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ
ਰੋਜ਼ ਇਸ਼ਾਰੇ ਕਰਦੇ ਨੇ, ਨੈਣ ਨੈਣਾਂ ਨਾਲ਼ ਲੜਦੇ ਨੇ
ਬੇਸਮਝ ਸਮਝਕੇ ਮਾਫ਼ ਕਰੀਂ
ਮੇਰੇ ਦਿਲ ਅੰਦਰ ਇਸ਼ਕ ਸਮੰਦਰ, ਸੀਨੇ ਵਿੱਚ ਜੋ ਮੱਚ ਰਹੀ
ਬਲ਼ਦੀ ਅੱਗ ਨੂੰ ਭਾਫ਼ ਕਰੀਂ
ਕਿਆ ਖ਼ੂਬ ਤੇਰਾ ਚਿਹਰਾ, ਤੂੰ ਕਾਸ਼ ਹੁੰਦਾ ਮੇਰਾ
ਪਛਤਾਵਾ ਕਰ ਲਈਂ ਵੇ (ਪਛਤਾਵਾ ਕਰ ਲਈਂ ਵੇ)
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ
ਧੁੱਪਾਂ ਨੂੰ ਕਹੀਂ ਗੁਸਤਾਖ਼ੀ ਹੋ ਗਈ
ਮੇਰੀਆਂ ਜ਼ੁਲਫ਼ਾਂ ਤੋਂ ਤੈਨੂੰ ਛਾਵਾਂ ਦੇ ਬੈਠੇ
ਸ਼ਾਮ ਨੂੰ ਕਹੀਂ ਗੁਸਤਾਖ਼ੀ ਹੋ ਗਈ
ਮੇਰੇ ਹਲਾਤਾਂ ਤੋਂ ਤੈਨੂੰ ਸਾਹਵਾਂ ਦੇ ਬੈਠੇ
ਤੈਨੂੰ ਬੜਾ ਤਰਸਾਂਗੇ, ਬਾਰਿਸ਼ ਬਣ ਬਰਸਾਂਗੇ
ਦਿਲ ਪੱਥਰ ਕਰ ਲਈਂ ਵੇ (ਸਾਈਆਂ ਵੇ)
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ
ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
ਬਸ ਸਬਰ ਜਿਹਾ ਕਰ ਲਈਂ ਵੇ

Поcмотреть все песни артиста

Sanatçının diğer albümleri

Benzer Sanatçılar