ਮਾਹੀ, ਵੇ ਤੈਥੋਂ ਚੋਰੀ-ਚੋਰੀ ਮੁਖ ਤੇਰਾ ਤੱਕਦੀ ਰਹਾਂ
ਮਾਹੀ, ਵੇ ਤੈਥੋਂ ਚੋਰੀ-ਚੋਰੀ ਮੁਖ ਤੇਰਾ ਤੱਕਦੀ ਰਹਾਂ
ਜੋ ਤੂੰ ਵੇਖੇ ਮੇਰੇ ਵੱਲ, ਅੱਖਾਂ ਕਰ ਲਵਾਂ ਥੱਲੇ
ਫ਼ਿਰ ਹੱਸਦੀ ਰਹਾਂ, ਹੱਸਦੀ ਰਹਾਂ
ਸੋਹਣੀਏ, ਸਾਨੂੰ ਤੇਰੀਆਂ ਮੁਹੱਬਤਾਂ ਦਾ ਰੰਗ ਚੜ੍ਹਿਆ
ਹੀਰੀਏ, ਸਾਨੂੰ ਤੇਰੀਆਂ ਮੁਹੱਬਤਾਂ ਦਾ ਰੰਗ ਚੜ੍ਹਿਆ
ਦਿਲ ਤੈਥੋਂ ਕੁਰਬਾਨ, ਨੀ ਮੈਂ ਛੱਡਿਆ ਜਹਾਨ
ਤੇਰਾ ਹੱਥ ਫੜਿਆ, ਹੱਥ ਫੜਿਆ (ਹੋ, ਮਾਹੀ ਵੇ)
♪
ਤੁਰਦੀ ਤਾਂ ਲੱਗੇ ਜਿਵੇਂ ਨਾਲ-ਨਾਲ ਤੁਰਦਾ
ਗੱਲੀਂ ਬਾਤੀ ਤੇਰਾ ਹੀ ਖ਼ਿਆਲ ਸਾਨੂੰ ਫ਼ੁਰਦਾ
ਗੱਲੀਂ ਬਾਤੀ ਤੇਰਾ ਹੀ ਖ਼ਿਆਲ ਸਾਨੂੰ ਫ਼ੁਰਦਾ
ਸਾਨੂੰ ਵੀ ਤਾਂ ਤੇਰੇ ਹੀ ਭੁਲੇਖੇ ਜਿਹੇ ਪੈਂਦੇ
ਇਸ਼ਕ ਪਰਿੰਦੇ ਕੰਨੀ ਬੋਲਦੇ ਹੀ ਰਹਿੰਦੇ ਨੇ
ਇਸ਼ਕ ਪਰਿੰਦੇ ਕੰਨੀ ਬੋਲਦੇ ਹੀ ਰਹਿੰਦੇ
ਸਾਡੀ ਸੱਚੀ ਇਹ ਪ੍ਰੀਤ, ਗਾਵਾਂ ਪਿਆਰ ਵਾਲੇ ਗੀਤ
ਕੱਲੀ ਨੱਚਦੀ ਰਹਾਂ, ਨੱਚਦੀ ਰਹਾਂ (ਹੀਰੀਏ)
♪
ਵੇਖਦੇ ਹੀ ਤੈਨੂੰ ਸਾਨੂੰ ਚੜ੍ਹ ਜਾਂਦਾ ਚਾਹ ਨੀ
ਚੰਨ ਜਿਹਾ ਮੁਖ ਤੇਰਾ, ਮਿੱਠਾ ਏ ਸੁਭਾਅ ਨੀ
ਚੰਨ ਜਿਹਾ ਮੁਖ ਤੇਰਾ, ਮਿੱਠਾ ਏ ਸੁਭਾਅ ਨੀ
ਸੱਜਣਾ, ਵੇ ਤੇਰੇ ਨਾਲ਼ ਸਾਂਝਾ ਹੋਈ ਗੂੜ੍ਹੀਆਂ
ਬਿਨ ਤੇਰੇ ਸਾਡੀਆਂ ਤਾਂ ਰੀਝਾਂ ਵੀ ਅਧੂਰੀਆਂ
ਬਿਨ ਤੇਰੇ ਸਾਡੀਆਂ ਤਾਂ ਰੀਝਾਂ ਵੀ ਅਧੂਰੀਆਂ
ਅਸਾਂ ਹੋਣਾ ਨਹੀਓਂ ਦੂਰ, ਤੇਰੇ ਪਿਆਰ ਦਾ ਸੁਰੂਰ
ਸਾਡੇ ਸਾਹੀਂ ਭਰਿਆ, ਸਾਹੀਂ ਭਰਿਆ
ਸੋਹਣੀਏ, ਸਾਨੂੰ ਤੇਰੀਆਂ ਮੁਹੱਬਤਾਂ ਦਾ ਰੰਗ ਚੜ੍ਹਿਆ
ਮਾਹੀ, ਵੇ ਸਾਨੂੰ ਤੇਰੀਆਂ ਮੁਹੱਬਤਾਂ ਦਾ ਰੰਗ ਚੜ੍ਹਿਆ
Поcмотреть все песни артиста
Sanatçının diğer albümleri