ਕੋਈ ਤੈਨੂੰ ਪਿਆਰ ਇੱਥੇ ਕਿੰਨਾ ਹੀ ਦੇ ਦਊਗਾ?
ਮੇਰੇ ਵਾਂਗੂ ਆਪਣੀ ਕੋਈ ਜਾਨ ਤਾਂ ਨਈਂ ਦੇ ਦਊਗਾ?
ਇਹ ਜੋ ਲੋਕੀਂ ਇਸ਼ਕ ਦੇ ਵਿੱਚ ਕੁਰਬਾਨ ਹੋ ਜਾਂਦੇ ਨੇ
ਇਹਨਾਂ ਨੂੰ ਪਾਗਲਾਂ ਤੋਂ ਵੱਧ ਕੋਈ ਨਾਮ ਤਾਂ ਨਈਂ ਦੇ ਦਊਗਾ?
ਤੇਰੇ ਆਉਣ ਤੋਂ ਪਹਿਲਾਂ ਜੇ ਮੈਂ ਹੋਵਾਂਗਾ ਮਰਿਆ
ਤੂੰ ਸ਼ਹਿਰ ਮੇਰੇ ਦੇ ਆ ਕੇ ਸ਼ਮਸ਼ਾਨ ਮਿਲੀਂ ਮੈਨੂੰ
ਮੇਰੇ ਦਿਲ ਵਿੱਚ ਤੇਰੇ ਲਈ ਜੋ ਹੈ ਜੁਨੂੰਨ ਭਰਿਆ
ਤੂੰ ਉਸੇ ਜੁਨੂੰਨ ਦੇ ਨਾਲ਼ ਮਿਲੀਂ ਮੈਨੂੰ
ਤੈਨੂੰ ਦੇਖ ਕੇ ਜੋ ਦਿਲ ਮੇਰੇ ਨੂੰ ਹੈ ਸੁਕੂਨ ਮਿਲਣਾ
ਤੂੰ ਉਸੇ ਸੁਕੂਨ ਦੇ ਨਾਲ਼ ਮਿਲੀਂ ਮੈਨੂੰ
♪
ਤੈਨੂੰ ਮਿਲਣ ਲਈ ਮੈਂ ਐਨਾ, ਮੈਂ ਐਨਾ ਕੁ ਪਾਗਲ ਆਂ
ਤੇਰੇ ਤੇ ਮੇਰੇ ਮਿਲਣੇ ਦੇ ਵਿੱਚ ਮੌਤ ਜਿੰਨਾ ਏ ਫ਼ਾਸਲਾ
ਦੁਨੀਆ ਨੇ ਸਾਨੂੰ ਜੀਣੇ ਨਈਂ ਦਿੱਤਾ, ਜੀਣੇ ਨਈਂ ਦਿੱਤਾ ਦੋਹਾਂ ਨੂੰ
ਅੱਲਾਹ ਜੇ ਆਪਣੇ ਕੋਲ਼ ਬੁਲਾਵੇ, ਕੋਲ਼ ਬੁਲਾਵੇ ਦੋਹਾਂ ਨੂੰ
ਤੇਰੇ ਲਈ ਉਸੇ ਜਗ੍ਹਾ ਇੰਤਜ਼ਾਰ ਕਰਾਂਗਾ ਮੈਂ
ਜਿੱਥੇ ਸੀ ਤੂੰ ਆ ਕੇ ਪਹਿਲੀ ਵਾਰ ਮਿਲੀ ਮੈਨੂੰ
ਮੇਰੇ ਦਿਲ ਵਿੱਚ ਤੇਰੇ ਲਈ ਜੋ ਹੈ ਜੁਨੂੰਨ ਭਰਿਆ
ਤੂੰ ਉਸੇ ਜੁਨੂੰਨ ਦੇ ਨਾਲ਼ ਮਿਲੀਂ ਮੈਨੂੰ
ਤੈਨੂੰ ਦੇਖ ਕੇ ਜੋ ਦਿਲ ਮੇਰੇ ਨੂੰ ਹੈ ਸੁਕੂਨ ਮਿਲਣਾ
ਤੂੰ ਉਸੇ ਸੁਕੂਨ ਦੇ ਨਾਲ਼ ਮਿਲੀਂ ਮੈਨੂੰ
♪
ਚੰਨ ਵੀ ਰੋਇਆ, ਅੱਜ ਰੋਏ ਨੇ ਤਾਰੇ
ਆਸਮਾਂ ਤੋਂ ਹੰਝੂਆਂ ਦੀ ਬਰਸਾਤ ਹੋਈ
ਖ਼ੁਦਾ ਮਿਲਿਆ, ਮੈਨੂੰ ਮਿਲਦੇ ਨੇ ਸਾਰੇ
ਨਾ ਤੇਰੇ ਨਾ' ਮੁਲਾਕਾਤ ਹੋਈ
ਤੇਰੀ ਨਜ਼ਰਾਂ ਦੇ ਅੱਗੇ ਜਦ ਦਮ ਤੋੜਾਂਗਾ ਮੈਂ
ਚਿਹਰੇ ਮੇਰੇ ਦੀ ਬਣ ਕੇ ਮੁਸਕਾਨ ਮਿਲੀਂ ਮੈਨੂੰ
ਮੇਰੇ ਦਿਲ ਵਿੱਚ ਤੇਰੇ ਲਈ ਜੋ ਹੈ ਜੁਨੂੰਨ ਭਰਿਆ
ਤੂੰ ਉਸੇ ਜੁਨੂੰਨ ਦੇ ਨਾਲ਼ ਮਿਲੀਂ ਮੈਨੂੰ
ਤੈਨੂੰ ਦੇਖ ਕੇ ਜੋ ਦਿਲ ਮੇਰੇ ਨੂੰ ਹੈ ਸੁਕੂਨ ਮਿਲਣਾ
ਤੂੰ ਉਸੇ ਸੁਕੂਨ ਦੇ ਨਾਲ਼ ਮਿਲੀਂ ਮੈਨੂੰ
Поcмотреть все песни артиста
Sanatçının diğer albümleri