ਦੇਰਾਂ ਪਿੱਛੋਂ ਸੋਹਣੀਏ ਸਵੇਰੇ ਅੱਜ ਹੋ ਗਏ
ਹੋ, ਖੁਆਬ ਤੇਰੇ ਹੀਰੀਏ ਨੀ ਮੇਰੇ ਅੱਜ ਹੋ ਗਏ
ਹੋ, ਬੋਲ-ਬੋਲ ਦੱਸਾਂਗੇ ਨੀ ਜੱਗ ਨੂੰ
ਬੋਲ-ਬੋਲ ਦੱਸਾਂਗੇ ਨੀ ਜੱਗ ਨੂੰ
ਅਸੀਂ ਇਸ਼ਕ ਕਮਾਇਆ ਏ
ਹਾਂ, ਮੰਨ ਭਾਵੇਂ ਮੰਨ ਨਾ ਤੂੰ, ਸੋਹਣੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਮੰਨ ਭਾਵੇਂ ਮੰਨ ਨਾ ਤੂੰ, ਹੀਰੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਪਲਕਾਂ ਨਾ' ਤੇਰੇ ਮੈਂ ਦੀਦਾਰ ਬਨ ਲਏ ਨੇ
ਵਾਦੇ ਨੇ ਕਬੂਲ ਤੇ ਹੁਕਮ ਮੰਨ ਲਏ ਨੇ
ਪਲਕਾਂ ਨਾ' ਤੇਰੇ ਮੈਂ ਦੀਦਾਰ ਬਨ ਲਏ ਨੇ
ਵਾਦੇ ਨੇ ਕਬੂਲ ਤੇ ਹੁਕਮ ਮੰਨ ਲਏ ਨੇ
ਹੁਕਮ ਮੰਨ ਲਏ ਨੇ
ਹੋ, ਸੁੱਚਾ ਏ ਇਸ਼ਕ ਤੇਰੇ ਵਾਸਤੇ
ਸੱਚਾ ਏ ਇਸ਼ਕ ਤੇਰੇ ਵਾਸਤੇ
ਉਹ ਨੇ ਤਾਂ ਹੀ ਮੁੱਲ ਪਾਇਆ ਏ
ਮੰਨ ਚਾਹੇ ਮੰਨ ਨਾ ਤੂੰ, ਸੋਹਣੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਮੰਨ ਚਾਹੇ ਮੰਨ ਨਾ ਤੂੰ, ਹੀਰੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਅੰਬਰਾਂ ਦੇ ਤਾਰੇ ਨਾਮ ਤੇਰਾ-ਮੇਰਾ ਲੈਣ ਨੀ
ਇੱਕੋ ਹੋਕੇ ਰੋਜ਼ ਸਾਨੂੰ ਇਹੋ ਗੱਲ ਕਹਿਣ ਨੀ
ਅੰਬਰਾਂ ਦੇ ਤਾਰੇ ਨਾਮ ਤੇਰਾ-ਮੇਰਾ ਲੈਣ ਨੀ
ਇੱਕੋ ਹੋਕੇ ਰੋਜ਼ ਸਾਨੂੰ ਇਹੋ ਗੱਲ ਕਹਿਣ ਨੀ
ਹੋ, ਇੱਕੋ ਗੱਲ ਕਹਿਣ ਨੀ
ਚੰਨ ਨੇ ਸੁਨੇਹਾ ਸਾਡੇ ਪਿਆਰ ਦਾ
ਚੰਨ ਨੇ ਸੁਨੇਹਾ ਸਾਡੇ ਪਿਆਰ ਦਾ
ਜਾ ਕੇ ਬੱਦਲਾਂ ਨੂੰ ਲਾਇਆ ਏ
ਮੰਨ ਭਾਵੇਂ ਮੰਨ ਨਾ ਤੂੰ, ਸੋਹਣੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਮੰਨ ਭਾਵੇਂ ਮੰਨ ਨਾ ਤੂੰ, ਹੀਰੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਮੰਨ ਭਾਵੇਂ ਮੰਨ ਨਾ ਤੂੰ, ਸੋਹਣੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
ਮੰਨ ਭਾਵੇਂ ਮੰਨ ਨਾ ਤੂੰ, ਹੀਰੀਏ
ਸਾਨੂੰ ਰੱਬ ਨੇ ਮਿਲਾਇਆ ਏ (ਰੱਬ ਨੇ ਮਿਲਾਇਆ ਏ)
Поcмотреть все песни артиста
Sanatçının diğer albümleri